PM Modi Joe Biden Meeting

PM Modi Joe Biden Meeting: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਆਪਣੀ ਪਹਿਲੀ ਬੈਠਕ ਦੌਰਾਨ ਮਜ਼ੇਦਾਰ ਤਰੀਕੇ ਨਾਲ ਸੰਭਾਵਿਤ ਇੰਡੀਆ ਕਨੈਕਸ਼ਨ ਬਾਰੇ ਦੱਸਿਆ। ਉਨ੍ਹਾਂ ਬਾਇਡਨ ਸਰਨੇਮ ਵਾਲੇ ਇਕ ਵਿਅਕਤੀ ਬਾਰੇ ਇਕ ਘਟਨਾ ਯਾਦ ਕਰਦਿਆਂ ਕਿਹਾ, ਜਿਸ ਨੇ 1972 'ਚ ਉਨ੍ਹਾਂ ਦੇ ਸੈਨੇਟਰ ਚੁਣੇ ਜਾਣ 'ਤੇ ਉਨ੍ਹਾਂ ਇਕ ਚਿੱਠੀ ਲਿਖੀ ਸੀ।ਰਾਸ਼ਟਰਪਤੀ ਜੋ ਬਾਇਡਨ ਨੇ ਸੁਣਾਇਆ ਕਿੱਸਾਬਾਇਡਨ ਨੇ 2013 'ਚ ਅਮਰੀਕੀ ਉਪ ਰਾਸ਼ਟਰਪਤੀ ਰਹਿਣ ਦੌਰਾਨ ਖੁਦ ਦੇ ਮੁੰਬਈ 'ਚ ਹੋਣ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਭਾਰਤ 'ਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਹੈ। ਅਮਰੀਕੀ ਰਾਸ਼ਟਰਪਤੀ ਨੇ ਦੱਸਿਆ, ਮੈਂ ਕਿਹਾ ਸੀ ਕਿ ਮੈਂ ਇਸ ਬਾਰੇ ਨਿਸਚਿਤ ਨਹੀਂ ਹਾਂ, 'ਪਰ ਜਦੋਂ ਮੈਂ 1972 ਚ 29 ਸਾਲ ਦੀ ਉਮਰ ਚ ਪਹਿਲੀ ਵਾਰ ਚੁਣੇ ਗਏ ਸਨ, ਉਦੋਂ ਮੈਨੂੰ ਮੁੰਬਈ 'ਚ ਬਾਇਡਨ ਸਰਨੇਮ ਵਾਲੇ ਇਕ ਵਿਅਕਤੀ ਦੀ ਚਿੱਠੀ ਮਿਲੀ ਸੀ। ਉਨ੍ਹਾਂ ਦਸਿਆ ਕਿ ਅਗਲੀ ਸਵੇਰ ਪ੍ਰੈਸ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ 'ਚ ਪੰਜ ਬਾਇਡਨ ਰਹਿੰਦੇ ਸਨ।' ਪੀਐਮ ਮੋਦੀ ਨੂੰ ਆਇਆ ਹਾਸਾਇਸ ਬਾਰੇ ਹੋਰ ਵਿਸਥਾਰ 'ਚ ਦੱਸਦਿਆਂ ਬਾਇਡਨ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ, 'ਈਸਟ ਇੰਡੀਆ ਟੀ ਕੰਪਨੀ 'ਚ ਇਕ ਕੈਪਟਨ ਜੌਰਜ ਬਾਇਡਨ ਸਨ। ਜੋ ਇਕ ਆਇਰਿਸ਼ ਵਿਅਕਤੀ ਲਈ ਸਵੀਕਾਰ ਕਰਨਾ ਮੁਸ਼ਕਿਲ ਸੀ ਮੈਂ ਉਮੀਦ ਕਰਦਾ ਹਾਂ ਕਿ ਮੈਂ ਮਜ਼ਾਕ ਸਮਝ ਰਹੇ ਹੋ।'



Post a Comment

Please do not enter any spam or adult link to the comment box

Previous Post Next Post