Hukumnama

DownLoad Punjabi Fonts
Heading ਧਨਾਸਰੀ ਮਹਲਾ ੪ ॥
Bani ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਦ਼ਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ ਅੰਗ-੬੬੭
Punjabi Meaning ਧਨਾਸਰੀ ਚੌਥੀ ਪਾਤਿਸ਼ਾਹੀ। ਮੈਂ, ਅੰਨ੍ਹਾ ਅਨਜਾਣ ਵਿਕਾਰਾਂ ਦੇ ਪਾਪਾਂ ਵਿੱਚ ਖੱਚਤ ਹੋਇਆ ਹੋਇਆ ਹਾਂ। ਗੁਰਾਂ ਦੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?ਅਨੰਦ ਬਖਸ਼ਣਹਾਰ ਸੱਚੇ ਗੁਰੂ ਆਪਣੀ ਰਹਿਮਤ ਕਰਨ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈਣ। ਹੇ ਗੁਰ ਸਿੱਖੋ! ਅਤੇ ਮਿਤਰੋ! ਤੁਸੀਂ ਗੁਰਾਂ ਦੇ ਮਾਰਗ ਟੁਰੋ। ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਉਸ ਨੂੰ ਚੰਗਾ ਸਮਝ ਸਵੀਕਾਰ ਕਰ। ਅਨੋਖੀ ਹੈ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ। ਠਹਿਰਾਓ। ਹੇ ਸਾਧੂਓ! ਰੱਬ ਦੇ ਗੋਲਿਓ ਅਤੇ ਭਰਾਓ, ਤੁਸੀਂ ਸਾਰੇ ਇਹ ਸਰਵਣ ਕਰੋ ਤੇ ਤੁਰਤ ਹੀ ਗੁਰਾਂ ਦੀ ਸੇਵਾ ਵਿੱਚ ਜੁਟ ਜਾਓ। ਸੱਚੇ ਗੁਰਾਂ ਦੀ ਘਾਲ ਸੇਵਾ ਨੂੰ ਰੱਬ ਦੇ ਰਾਹ ਦੇ ਤੋਸੇ ਵਜੋਂ ਬੰਨ੍ਹ ਅਤੇ ਅੱਜ ਤੇ ਕੱਲ੍ਹ ਦਾ ਖਿਆਲ ਨਾਂ ਕਰ। ਹੇ ਹਰੀ ਦੇ ਸੰਤੋ! ਤੁਸੀਂ ਰੱਬ ਦੇ ਨਾਮ ਦਾ ਜਾਪ ਕਰੋ। ਵਾਹਿਗੁਰੂ ਦਾ ਬੰਦਾ ਵਾਹਿਗੁਰੂ ਦੇ ਨਾਲ ਤੁਰਦਾ ਹੈ। ਜੋ ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਵਾਹਿਗੁਰੂ ਵਰਗੇ ਹੋ ਜਾਂਦੇ ਹਨ ਅਤੇ ਕੌਤਕੀ ਤੇ ਖਿਲੰਦੜਾ ਸਾਈਂ ਉਹਨਾਂ ਨੂੰ ਮਿਲ ਪੈਂਦਾ ਹੈ। ਸੁਆਮੀ ਵਾਹਿਗੁਰੂ ਦੇ ਨਾਮ ਉਚਾਰਨ ਕਰਨ ਦੀ ਚਾਹਣਾ ਨੂੰ ਮੈਂ ਲੋਚਦਾ ਹਾਂ। ਹੇ ਜੰਗਲ ਦੇ ਵਾਸੀ ਵਾਹਿਗੁਰੂ! ਮੇਰੇ ਤੇ ਰਹਿਮਤ ਧਾਰ। ਮੇਰੇ ਮਾਲਕ, ਮੈਂ ਗੋਲੇ ਨਾਨਕ ਨੂੰ ਸੰਤ-ਸਮਾਗਮ ਨਾਲ ਜੋੜ ਦੇ ਅਤੇ ਨੇਕ ਬੰਦਿਆਂ ਦੇ ਪੈਰਾਂ ਦੀ ਧੂੜ ਬਣਾ ਦੇ।
English Meaning Dhanaasaree, Fourth Mehl: I am blind, totally blind, entangled in corruption and poison. How can I walk on the Guru's Path? If the True Guru, the Giver of peace, shows His kindness, He attaches us to the hem of His robe. ||1|| O Sikhs of the Guru, O friends, walk on the Guru's Path. Whatever the Guru says, accept that as good; the sermon of the Lord, Har, Har, is unique and wonderful. ||1||Pause|| O Saints of the Lord, O Siblings of Destiny, listen: serve the Guru, quickly now! Let your service to the True Guru be your supplies on the Lord's Path; pack them up, and don't think of today or tomorrow. ||2|| O Saints of the Lord, chant the chant of the Lord's Name; the Lord's Saints walk with the Lord. Those who meditate on the Lord, become the Lord; the playful, wondrous Lord meets them. ||3|| To chant the chant of the Lord's Name, Har, Har, is the longing I long for; have Mercy upon me, O Lord of the world-forest. O Lord, unite servant Nanak with the Saadh Sangat, the Company o
Occassion Hukumnama Name
Date  


from Hukumnama https://ift.tt/3mczL9O
https://ift.tt/eA8V8J

Post a Comment

Please do not enter any spam or adult link to the comment box

Previous Post Next Post