Hukumnama

DownLoad Punjabi Fonts
Heading ਸੋਰਠਿ ਮਹਲਾ ੫ ॥
Bani ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ ਅੰਗ-੬੧੮
Punjabi Meaning ਸੋਰਠਿ ਪੰਜਵੀਂ ਪਾਤਿਸ਼ਾਹੀ। ਗੁਰੂ ਜੀ ਜਨਮਾਂ ਜਨਮਾਤ੍ਰਾਂ ਦੇ ਦੁੱਖੜਿਆਂ ਨੂੰ ਦੂਰ ਕਰ ਦਿੰਦੇ ਹਨ ਅਤੇ ਖੁਸ਼ਕ ਹੋਈ ਹੋਈ ਆਤਮਾ ਨੂੰ ਆਸਰੇ ਸਹਿਤ ਕਰ ਦਿੰਦੇ ਹਨ। ਉਸ ਦਾ ਦੀਦਾਰ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ ਅਤੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ। ਸੁਆਮੀ ਸਰੂਪ ਗੁਰੂ ਮੈਂਡਾ ਹਕੀਮ ਹੈ। ਸੁਆਮੀ ਮਾਲਕ ਦੇ ਨਾਮ ਦੀ ਦਵਾਈ ਉਹ ਮੇਰੇ ਮੂੰਹ ਵਿੱਚ ਪਾਉਂਦਾ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ। ਠਹਿਰਾਉ। ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਸਿਰਜਣਹਾਰ ਖੁਦ ਹੀ ਕੰਮਾਂ ਦੇ ਕਾਰਣ ਵਾਲਾ ਹੈ। ਆਪਣੇ ਸੇਵਕ ਦੀ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ। ਨਾਨਕ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ।
English Meaning Sorat'h, Fifth Mehl: He dispels the pains of countless incarnations, and lends support to the dry and shrivelled mind. Beholding the Blessed Vision of His Darshan, one is enraptured, contemplating the Name of the Lord. ||1|| My physician is the Guru, the Lord of the Universe.He places the medicine of the Naam into my mouth, and cuts away the noose of Death. ||1||Pause|| He is the all-powerful, Perfect Lord, the Architect of Destiny; He Himself is the Doer of deeds.The Lord Himself saves His slave; Nanak takes the Support of the Naam. ||2||6||34||
Occassion Hukumnama Name
Date  


from Hukumnama https://ift.tt/39T6jzL
https://ift.tt/eA8V8J

Post a Comment

Please do not enter any spam or adult link to the comment box

Previous Post Next Post