Hukumnama

DownLoad Punjabi Fonts
Heading ਟੋਡੀ ਮਹਲਾ ੫ ॥
Bani ਹਰਿ ਹਰਿ ਪਤਿਤ ਪਾਵਨ ॥ ਜੀਅ ਪ੍ਰਾਨ ਮਾਨ ਸੁਖਦਾਤਾ  ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥ ਸੁੰਦਰੁ ਸੁਘੜੁ ਚਤੁਰੁ ਸਭ ਬੇਤਾ  ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥ ਨਿਰਮਲ ਰੂਪ ਅਨੂਪ ਸੁਆਮੀ  ਕਰਮ ਭੂਮਿ ਬੀਜਨ ਸੋ ਖਾਵਨ ॥੧॥ ਬਿਸਮਨ ਬਿਸਮ ਭਏ ਬਿਸਮਾਦਾ  ਆਨ ਨ ਬੀਓ ਦੂਸਰ ਲਾਵਨ ॥ ਰਸਨਾ ਸਿਮਰਿ ਸਿਮਰਿ ਜਸੁ ਜੀਵਾ  ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥ ਅੰਗ-੭੧੭
Punjabi Meaning ਟੋਡੀ ਪੰਜਵੀਂ ਪਾਤਿਸ਼ਾਹੀ। ਸੁਆਮੀ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਵਾਹਿਗੁਰੂ ਆਤਮਾ, ਜਿੰਦ ਜਾਨ, ਇੱਜ਼ਤ ਆਬਰੂ ਅਤੇ ਆਰਾਮ ਬਖਸ਼ਣਹਾਰ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ। ਪ੍ਰਭੂ ਸੁਨੱਖਾ, ਸਿਆਣਾ, ਹੁਸ਼ਿਆਰ ਅਤੇ ਸਾਰਾ ਕੁਝ ਜਾਨਣਹਾਰ ਹੈ, ਸਾਧੂ ਉਸ ਦੀ ਮਹਿਮਾ ਗਾਇਨ ਕਰਦੇ ਹਨ, ਜੋ ਆਪਣੇ ਸੇਵਕਾਂ ਦੇ ਮਨ ਅੰਦਰ ਵਸਦਾ ਹੈ। ਪਵਿੱਤਰ ਸਰੂਪ ਵਾਲਾ ਹੈ, ਲਾਸਾਨੀ ਸਾਹਿਬ। ਦੇਹ ਅਮਲਾਂ ਦੀ ਧਰਤੀ ਹੈ, ਜਿਹੜਾ ਕੁਛ ਪ੍ਰਾਣੀ ਦੇਹ ਅਮਲਾਂ ਦੀ ਧਰਤੀ ਹੈ। ਜਿਹੜਾ ਕੁਛ ਪ੍ਰਾਣੀ ਇਸ ਵਿੱਚ ਬੀਜਦਾ ਹੈ ਓਹੀ ਕੁਛ ਉਹ ਖਾਂਦਾ ਹੈ। ਮੈਂ ਪ੍ਰਭੂ ਦੀ ਅਦਭੁਤਤਾ ਤੇ ਹੈਰਾਨ ਤੈ ਚਕਰਿਤ ਹੋ ਗਿਆ ਹਾਂ। ਕਿਸੇ ਹੋਰਸ ਦੂਜੇ ਨੂੰ ਮੈਂ ਉਸ ਦੇ ਤੁਲ ਨਹੀਂ ਜਾਣਦਾ। ਆਪਣੀ ਜੀਭਾ ਨਾਲ ਸੁਆਮੀ ਦੀ ਮਹਿਮਾ ਉਚਾਰਨ ਉਚਾਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਗੋਲਾ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
English Meaning Todee, Fifth Mehl: The Lord, Har, Har, is the Purifier of sinners; He is the soul, the breath of life, the Giver of peace and honor, the Inner-knower, the Searcher of hearts; He is pleasing to my mind. ||Pause|| He is beautiful and wise, clever and all-knowing. He dwells within the hearts of His slaves; His devotees sing His Glorious Praises. His form is immaculate and pure; He is the incomparable Lord and Master. Upon the field of actions and karma, whatever one plants, one eats. ||1|| I am amazed, and wonder-struck by His wonder. There is none other than Him. Meditating in remembrance on His Praises with my tongue, I live; slave Nanak is forever a sacrifice to Him. ||2||6||25||
Occassion Hukumnama Name
Date  


from Hukumnama https://ift.tt/3rmZ50W
https://ift.tt/eA8V8J

Post a Comment

Please do not enter any spam or adult link to the comment box

Previous Post Next Post