Hukumnama

DownLoad Punjabi Fonts
Heading ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥
Bani ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥ ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥ ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜਉ ਤੁਮ ਤੀਰਥ ਤਉ ਹਮ ਜਾਤੀ ॥੨॥ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ ਜਹ ਜਹ ਜਾਉ ਤਹਾ ਤੇਰੀ ਸੇਵਾ ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥ ਤੁਮਰੇ ਭਜਨ ਕਟਹਿ ਜਮ ਫਾਂਸਾ ॥ ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥ ਅੰਗ-੬੫੮
Punjabi Meaning ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ। ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ। ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ। ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ। ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ। ਜੇਕਰ ਤੂੰ ਯਾਤ੍ਰਾ-ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ। ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ! ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ। ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ! ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ।
English Meaning If You are the mountain, Lord, then I am the peacock. If You are the moon, then I am the partridge in love with it. ||1|| O Lord, if You will not break with me, then I will not break with You. For, if I were to break with You, with whom would I then join? ||1||Pause|| If You are the lamp, then I am the wick. If You are the sacred place of pilgrimage, then I am the pilgrim. ||2|| I am joined in true love with You, Lord. I am joined with You, and I have broken with all others. ||3|| Wherever I go, there I serve You. There is no other Lord Master than You, O Divine Lord. ||4|| Meditating, vibrating upon You, the noose of death is cut away. To attain devotional worship, Ravi Daas sings to You, Lord. ||5||5||
Occassion Hukumnama Name
Date  


from Hukumnama https://ift.tt/2ZLdfNX
https://ift.tt/eA8V8J

Post a Comment

Please do not enter any spam or adult link to the comment box

Previous Post Next Post