Hukumnama

DownLoad Punjabi Fonts
Heading ਸੂਹੀ ਮਹਲਾ ੫ ॥
Bani ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥ ਅੰਗ-੭੩੮
Punjabi Meaning ਸੂਹੀ ਪੰਜਵੀਂ ਪਾਤਿਸ਼ਾਹੀ। ਮੰਦੇ ਅਮਲਾਂ ਵਾਸਤੇ ਪ੍ਰਾਣੀ ਉਠ ਖੜਾ ਹੁੰਦਾ ਹੈ, ਜਦ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਾ ਸਮਾਂ ਹੁੰਦਾ ਹੈ, ਉਹ ਲੰਮੀਆਂ ਤਾਣ ਕੇ ਸੌਦਾਂ ਹੈ। ਬੇਸਮਝ ਪੁਰਸ਼ ਆਪਣੇ ਮੌਕੇ ਨੂੰ ਅਨੁਭਵੀ ਨਹੀਂ ਕਰਦਾ। ਉਹ ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ। ਲਾਲਚ ਦੀਆਂ ਤਰੰਗਾਂ ਅੰਦਰ ਉਹ ਪ੍ਰਸੰਨ ਹੋ ਫੁਲ ਫੁਲ ਬਹਿੰਦਾ ਹੈ। ਪਵਿੱਤਰ ਪੁਰਸ਼ ਦਾ ਉਹ ਦੀਦਾਰ ਨਹੀਂ ਵੇਖਦਾ। ਬੇਵਕੂਫ ਵਹਿਸ਼ੀ ਕਦੇ ਭੀ ਸੋਝੀ ਨਹੀਂ ਫੜਦਾ। ਮੁੜ ਮੁੜ ਕੇ ਉਹ ਝਮੇਲਿਆਂ ਅੰਦਰ ਫਸਦਾ ਹੈ। ਠਹਿਰਾਉ। ਆਪਣੇ ਕੰਨਾਂ ਨਾਲ ਪਾਪ ਦਾ ਰਾਗ ਸੁਣ ਕੇ ਉਹ ਖੁੱਸ਼ ਹੁੰਦਾ ਹੈ। ਪ੍ਰਭੂ ਦੀ ਕੀਰਤੀ ਸੁਣਨ ਲਈ ਉਸ ਦਾ ਮਨੂਆ ਸੁਸਤੀ ਕਰਦਾ ਹੈ। ਹੇ ਅੰਨ੍ਹੇ ਮਨੁੱਖ! ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਨਹੀਂ। ਤੂੰ ਇਹ ਸਾਰੇ ਕੂੜੇ ਕਾਰਵਿਹਾਰ ਤਿਆਗ ਕੇ ਟੁਰ ਜਾਏਂਗਾ। ਠਹਿਰਾਉੇ। ਗੁਰੂ ਜੀ ਆਖਦੇ ਹਨ, ਹੇ ਸੁਆਮੀ! ਮੇਰੇ ਉਤੇ ਤਰਸ ਕਰ,ਅਤੇ ਮਿਹਰ ਧਾਰ ਕੇ ਮੈਨੂੰ ਸਤਿਸੰਗਤ ਦੀ ਦਾਤ ਬਖਸ਼। ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ। ਜਿਸ ਨੂੰ ਵਾਹਿਗੁਰੂ ਸਮਝ ਬਖਸ਼ਦਾ ਹੈ, ਉਹ ਹੀ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
English Meaning Soohee, Fifth Mehl: He gets up early, to do his evil deeds, But when it is time to meditate on the Naam, the Name of the Lord, then he sleeps. ||1|| The ignorant person does not take advantage of the opportunity. He is attached to Maya, and engrossed in worldly delights. ||1||Pause|| He rides the waves of greed, puffed up with joy. He does not see the Blessed Vision of the Darshan of the Holy. ||2|| The ignorant clown will never understand. Again and again, he becomes engrossed in entanglements. ||1||Pause|| He listens to the sounds of sin and the music of corruption, and he is pleased. His mind is too lazy to listen to the Praises of the Lord. ||3|| You do not see with your eyes - you are so blind! You shall have to leave all these false affairs. ||1||Pause|| Says Nanak, please forgive me, God. Have Mercy upon me, and bless me with the Saadh Sangat, the Company of the Holy. ||4|| He alone obtains something, who becomes the dust under the feet of all. And he alone repea
Occassion Hukumnama Name
Date  


from Hukumnama https://ift.tt/3IiRkzj
https://ift.tt/eA8V8J

Post a Comment

Please do not enter any spam or adult link to the comment box

Previous Post Next Post