Hukumnama

DownLoad Punjabi Fonts
Heading ਸੋਰਠਿ ਮਹਲਾ ੫ ॥
Bani ਸੁਨਹੁ ਬਿਨੰਤੀ ਠਾਕੁਰ ਮੇਰੇ  ਜੀਅ ਜੰਤ ਤੇਰੇ ਧਾਰੇ ॥ ਰਾਖੁ ਪੈਜ ਨਾਮ ਅਪੁਨੇ ਕੀ  ਕਰਨ ਕਰਾਵਨਹਾਰੇ ॥੧॥ ਪ੍ਰਭ ਜੀਉ  ਖਸਮਾਨਾ ਕਰਿ ਪਿਆਰੇ ॥ ਬੁਰੇ ਭਲੇ ਹਮ ਥਾਰੇ ॥ ਰਹਾਉ ॥ ਸੁਣੀ ਪੁਕਾਰ ਸਮਰਥ ਸੁਆਮੀ  ਬੰਧਨ ਕਾਟਿ ਸਵਾਰੇ ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ  ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥ ਅੰਗ-੬੩੧
Punjabi Meaning ਸੋਰਠਿ ਪੰਜਵੀਂ ਪਾਤਿਸ਼ਾਹੀ। ਤੂੰ ਮੇਰੀ ਪ੍ਰਾਰਥਨਾ ਸੁਣ, ਹੇ ਮੈਂਡੇ ਮਾਲਕ! ਪ੍ਰਾਣੀ ਤੇ ਪਸ਼ੂ-ਪੰਛੀ ਤੇਰੇ ਹੀ ਰਚੇ ਹੋਏ ਹਨ। ਹੇ ਕੰਮਾਂ ਦੇ ਕਰਨ ਤੇ ਕਰਾਵਣ ਵਾਲੇ! ਤੂੰ ਆਪਣੇ ਨਾਮ ਦੀ ਲੱਜਿਆ ਰੱਖ। ਹੇ ਮੇਰੇ ਪ੍ਰੀਤਮ! ਮੈਨੂੰ ਆਪਣਾ ਨਿੱਜ ਦਾ ਬਣਾ ਲੈ। ਭਾਵੇਂ ਮੰਦਾ ਜਾਂ ਚੰਗਾ, ਮੈਂ ਤੇਰਾ ਹੀ ਹਾਂ। ਠਹਿਰਾਉ। ਸਰਬ-ਸ਼ਕਤੀਵਾਨ ਸਾਹਿਬ ਨੇ ਮੇਰੀ ਬੇਨਤੀ ਸੁਣ ਲਈ ਅਤੇ ਮੇਰੀਆਂ ਬੇੜਆਂ ਕੱਟ ਕੇ ਮੈਨੂੰ ਹਾਰ ਸ਼ਿੰਗਾਰ ਦਿੱਤਾ ਹੈ। ਸੁਆਮੀ ਨੇ ਮੈਨੂੰ ਇੱਜ਼ਤ ਦਾ ਪੁਸ਼ਾਕਾ ਪਹਿਨਾਇਆ, ਮੈਨੂੰ ਆਪਣੇ ਟਹਿਲ ਕਰਨ ਵਾਲੇ ਗੋਲੇ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਨਾਨਕ ਸੰਸਾਰ ਅੰਦਰ ਪ੍ਰਸਿੱਧ ਹੋ ਗਿਆ।
English Meaning Sorat'h, Fifth Mehl: Hear my prayer, O my Lord and Master; all beings and creatures were created by You. You preserve the honor of Your Name, O Lord, Cause of causes. ||1|| O Dear God, Beloved, please, make me Your own. Whether good or bad, I am Yours. ||Pause|| The Almighty Lord and Master heard my prayer; cutting away my bonds, He has adorned me. He dressed me in robes of honor, and blended His servant with Himself; Nanak is revealed in glory throughout the world. ||2||29||93||
Occassion Hukumnama Name
Date  


from Hukumnama https://ift.tt/3IfZfxi
https://ift.tt/eA8V8J

Post a Comment

Please do not enter any spam or adult link to the comment box

Previous Post Next Post