Hukumnama

DownLoad Punjabi Fonts
Heading ਟੋਡੀ ਮਹਲਾ ੫ ਘਰੁ ੧ ਦੁਪਦੇ ੴ ਸਤਿਗੁਰ ਪ੍ਰਸਾਦਿ ॥
Bani ਸੰਤਨ ਅਵਰ ਨ ਕਾਹੂ ਜਾਨੀ ॥ ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥ ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥ ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥ ਅੰਗ-੭੧੧
Punjabi Meaning ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪ੍ਰਭੂ ਦੇ ਬਿਨਾ ਰੱਬੀ-ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ। ਉਹ, ਜਿਨ੍ਹਾਂ ਦੇ ਪੱਖ ਵਿੱਚ ਪ੍ਰਭੂ ਹੈ, ਵਾਹਿਗੁਰੂ ਦੇ ਪ੍ਰੇਮ ਅੰਦਰ ਹਮੇਸ਼ਾਂ ਹੀ ਬੇਫਿਕਰ ਰਹਿੰਦੇ ਹਨ। ਠਹਿਰਾਉ। ਉਚਾ ਹੈ ਤੇਰਾ ਸ਼ਾਮਿਆਨਾ, ਹੇ ਮੇਰੇ ਸੁਆਮੀ! ਹੋਰ ਕਿਸੇ ਕੋਲ ਕੋਈ ਤਾਕਤ ਨਹੀਂ। ਐਹੋ ਜੇਹਾ ਅਬਿਨਾਸੀ ਪ੍ਰਭੂ ਸ਼ਰਧਾਲੂਆਂ ਨੂੰ ਪ੍ਰਾਪਤ ਹੋਇਆ ਹੈ। ਬ੍ਰਹਿਮ ਬੇਤੇ ਪ੍ਰਭੂ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਬੀਮਾਰੀ, ਅਫਸੋਸ, ਤਕਲੀਫ, ਬੁਢੇਪਾ ਅਤੇ ਮੌਤ ਪ੍ਰਭੂ ਦੇ ਗੋਲੇ ਨੇ ਨੇੜੇ ਨਹੀਂ ਫਟਕਦੇ। ਇਕ ਸਾਈਂ ਦੇ ਪ੍ਰੇਮ ਅੰਦਰ ਉਹ ਨਿੱਡਰ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਦੀ ਆਤਮਾ, ਵਾਹਿਗੁਰੂ ਨਾਲ ਖੁਸ਼ ਰਹਿੰਦੀ ਹੈ।
English Meaning Todee, Fifth Mehl, First House, Du-Padas: One Universal Creator God. By The Grace Of The True Guru: The Saints do not know any other. They are carefree, ever in the Lord's Love; the Lord and Master is on their side. ||Pause|| Your canopy is so high, O Lord and Master; no one else has any power. Such is the immortal Lord and Master the devotees have found; the spiritually wise remain absorbed in His Love. ||1|| Disease, sorrow, pain, old age and death do not even approach the humble servant of the Lord. They remain fearless, in the Love of the One Lord; O Nanak, they have surrendered their minds to the Lord. ||2||1||
Occassion Hukumnama Name
Date  


from Hukumnama https://ift.tt/31u8jxu
https://ift.tt/eA8V8J

Post a Comment

Please do not enter any spam or adult link to the comment box

Previous Post Next Post