Hukumnama

DownLoad Punjabi Fonts
Heading ਧਨਾਸਰੀ ਮਃ ੫ ॥
Bani ਕਰਿ ਕਿਰਪਾ ਦੀਓ ਮੋਹਿ ਨਾਮਾ  ਬੰਧਨ ਤੇ ਛੁਟਕਾਏ ॥ ਮਨ ਤੇ ਬਿਸਰਿਓ ਸਗਲੋ ਧੰਧਾ  ਗੁਰ ਕੀ ਚਰਣੀ ਲਾਏ ॥੧॥ ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ  ਗਡਹਾ ਗਾਡੀ ॥੧॥ ਰਹਾਉ ॥ ਨਾ ਕੋ ਮੇਰਾ ਦੁਸਮਨੁ ਰਹਿਆ  ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ  ਸਤਿਗੁਰ ਤੇ ਸੋਝੀ ਪਾਈ ॥੨॥ ਸਭੁ ਕੋ ਮੀਤੁ ਹਮ ਆਪਨ ਕੀਨਾ  ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ  ਤਾ ਮੇਲੁ ਕੀਓ ਮੇਰੈ ਰਾਜਨ ॥੩॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ  ਸਬਦੁ ਲਗੋ ਗੁਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ  ਨਾਨਕ ਰਮਈਆ ਡੀਠਾ ॥੪॥੩॥ ਅੰਗ-੬੭੧
Punjabi Meaning ਧਨਾਸਰੀ ਪੰਜਵੀਂ ਪਾਤਿਸ਼ਾਹੀ। ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣਾ ਨਾਮ ਬਖਸ਼ਿਆ ਹੈ, ਅਤੇ ਮੈਨੂੰ (ਮੋਹ ਦੇ) ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ। ਮੈਂ ਆਪਣੇ ਚਿੱਤ ਤੋਂ ਸਾਰੇ ਸੰਸਾਰੀ ਕਾਰ ਵਿਹਾਰ ਭੁਲਾ ਛੱਡੇ ਹਨ ਅਤੇ ਸਾਹਿਬ ਨੇ ਮੈਨੂੰ ਗੁਰਾਂ ਦੇ ਪੈਰਾਂ ਨਾਲ ਜੋੜ ਦਿੱਤਾ ਹੈ। ਸਤਿ-ਸੰਗਤ ਅੰਦਰ ਮੈਂ ਹੋਰ ਫਿਕਰ ਛੱਡ ਛੱਡੇ ਹਨ। ਟੋਆ ਪੁੱਟ ਕੇ, ਮੈਂ ਉਸ ਅੰਦਰ ਆਪਣੀ ਹੰਕਾਰੀ ਮਤ ਸੰਸਾਰੀ ਲਗਨ ਤੇ ਆਪਣੇ ਚਿੱਤ ਦੀਆਂ ਖਾਹਿਸ਼ਾਂ ਦੱਬ ਛੱਡੀਆਂ ਹਨ। ਠਹਿਰਾਓ। ਹੁਣ ਨਾਂ ਕੋਈ ਮੇਰਾ ਵੈਰੀ ਹੈ, ਨਾਂ ਹੀ ਮੈਂ ਕਿਸੇ ਦਾ ਸ਼ਤਰੂ ਹਾਂ। ਜਿਸ ਸੁਆਮੀ ਨੇ ਸੰਸਾਰ ਫੈਲਾਇਆ ਹੈ, ਉਹ ਸਾਰਿਆਂ ਦੇ ਅੰਦਰ ਹੈ। ਇਹ ਸਮਝ ਮੈਨੂੰ ਸੱਚੇ ਗੁਰਾਂ ਤੋਂ ਪ੍ਰਾਪਤ ਹੋਈ ਹੈ। ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਮੈਂ ਹਰ ਇਕਸ ਦਾ ਦੋਸਤ ਹਾਂ। ਜਦ ਮੇਰੇ ਚਿੱਤ ਦਾ ਵਿਛੋੜਾ ਦੂਰ ਹੋ ਗਿਆ, ਤਦ ਪ੍ਰਮੇਸ਼ਵਰ, ਪਾਤਿਸ਼ਾਹ ਨਾਲ ਮੇਰਾ ਮਿਲਾਪ ਹੋ ਗਿਆ। ਮੇਰੀ ਬੇ-ਹਯਾਈ ਦੂਰ ਹੋ ਗਈ, ਮੇਰੇ ਉਤੇ ਆਬਿ-ਹਿਯਾਤ ਵਰਸਦਾ ਹੈ ਅਤੇ ਗੁਰਾਂ ਦੀ ਬਾਣੀ ਮੈਨੂੰ ਮਿੱਠੀ ਲੱਗਦੀ ਹੈ। ਨਾਨਕ ਵਿਆਪਕ ਵਾਹਿਗੁਰੂ ਨੂੰ ਹਰ ਥਾਂ ਸਮੁੰਦਰ, ਧਰਤੀ ਤੇ ਆਕਾਸ਼ ਵਿੱਚ ਵਿਆਪਕ ਵੇਖਦਾ ਹੈ।
English Meaning Dhanaasaree, Fifth Mehl: Granting His Grace, God has blessed me with His Name, and released me of my bonds. I have forgotten all worldly entanglements, and I am attached to the Guru's feet. ||1|| In the Saadh Sangat, the Company of the Holy, I have renounced my other cares and anxieties. I dug a deep pit, and buried my egotistical pride, emotional attachment and the desires of my mind. ||1||Pause|| No one is my enemy, and I am no one's enemy. God, who expanded His expanse, is within all; I learned this from the True Guru. ||2|| I am a friend to all; I am everyone's friend. When the sense of separation was removed from my mind, then I was united with the Lord, my King. ||3|| My stubbornness is gone, Ambrosial Nectar rains down, and the Word of the Guru's Shabad seems so sweet to me. He is pervading everywhere, in the water, on the land and in the sky; Nanak beholds the all-pervading Lord. ||4||3||
Occassion Hukumnama Name
Date  


from Hukumnama https://ift.tt/3drkrlF
https://ift.tt/eA8V8J

Post a Comment

Please do not enter any spam or adult link to the comment box

Previous Post Next Post